contact us | campaign tools |   follow us  
Facebook-Every Child Twitter-Every Child
 
English | 简体中文 | Tagalog | Français | 한국어 | ਪੰਜਾਬੀ | Tiếng Việt         

panel_image6.gif

ਕਦਮ ਚੁੱਕੋ

ਭਾਵੇਂ ਕਿ ਯੂ ਐੱਨ ਸੀ ਆਰ ਸੀ, ਕਿਸੇ ਜਵਾਨ ਵਲੋਂ ਆਪਣੇ ਵਿਚਾਰ ਪ੍ਰਗਟ ਕਰਨ ਦੇ ਹੱਕ ਦੀ ਗਰੰਟੀ ਦਿੰਦੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਬੱਚੇ ਅਤੇ ਜਵਾਨ ਬੌਸ ਹਨ।

ਬੱਚਿਆਂ ਅਤੇ ਜਵਾਨਾਂ ਦੇ ਹੱਕ, ਸਾਰੇ ਬਾਲਗਾਂ ਨੂੰ ਇਹ ਉਤਸ਼ਾਹ ਦੇਣ ਲਈ ਹਨ ਕਿ ਉਹ ਬੱਚਿਆਂ ਦੀ ਰਾਇ ਨੂੰ ਸੁਣਨ ਅਤੇ ਉਨ੍ਹਾਂ ਨੂੰ ਇਸ ਆਸ ਨਾਲ ਫੈਸਲੇ ਕਰਨ ਵਿਚ ਸ਼ਾਮਲ ਕਰਨ ਕਿ ਬੱਚੇ ਇਹ ਸਿੱਖਣਗੇ ਕਿ ਜ਼ਿੰਮੇਵਾਰ ਫੈਸਲੇ ਕਰਨ ਦਾ ਕੀ ਮਤਲਬ ਹੈ। ਤੁਸੀਂ ਇਹ ਬਿਹਤਰ ਜਾਣਦੇ ਹੋ ਕਿ ਤੁਹਾਡੇ ਬੱਚੇ ਕਿੰਨੀ ਜ਼ਿੰਮੇਵਾਰੀ ਚੁੱਕ ਸਕਦੇ ਹਨ। ਉਨ੍ਹਾਂ ਦੀਆਂ ਸੰਭਾਵਨਾਵਾਂ ਦਾ ਅਹਿਸਾਸ ਕਰਵਾਉਣ ਵਿਚ ਉਨ੍ਹਾਂ ਦੀ ਮਦਦ ਕਰਨਾ ਤੁਹਾਡੇ ’ਤੇ ਹੈ।

ਘਰ ਵਿਚ ਆਪਣੇ ਬੱਚੇ ਦੇ ਹੱਕਾਂ ਦੀ ਹਿਮਾਇਤ ਲਈ 5 ਸੌਖੇ ਤਰੀਕੇ

1. ਬੱਚਿਆਂ ਦੀ ਦੁਨੀਆਂ ਦੇ ਦੂਜੇ ਹਿੱਸਿਆਂ ਦੇ ਬੱਚਿਆਂ ਦੇ ਹੱਕਾਂ ਨੂੰ ਸਮਝਣ ਵਿਚ ਮਦਦ ਕਰੋ
2. ਆਪਣੇ ਬੱਚਿਆਂ ਨੂੰ ਪਰਿਵਾਰ ਦੇ ਫੈਸਲੇ ਕਰਨ ਵਿਚ ਸ਼ਾਮਲ ਕਰੋ
3. ਆਪਣੇ ਬੱਚੇ ਦੇ ਦੋਸਤ ਨੂੰ ਰਾਤ ਦੇ ਖਾਣੇ ਲਈ ਸੱਦਾ ਦੇਵੋ
4. ਆਪਣੇ ਬੱਚੇ ਦੀਆਂ ਦਿਲਚਸਪੀਆਂ ਅਤੇ ਸ਼ਕਤੀਆਂ ਵਿਚ ਮਦਦ ਕਰੋ
5. ਉਸ ਉਦੇਸ਼ ਲਈ ਆਪਣੇ ਬੱਚੇ ਨਾਲ ਵਾਲੰਟੀਅਰ ਬਣੋ ਜਿਸ ਵਿਚ ਉਹ ਯਕੀਨ ਕਰਦਾ ਹੈ