contact us | campaign tools |   follow us  
Facebook-Every Child Twitter-Every Child
 
English | 简体中文 | Tagalog | Français | 한국어 | ਪੰਜਾਬੀ | Tiếng Việt         

panel_image5.gif

ਵਸੀਲੇ

ਕੁਝ ਸੰਸਥਾਵਾਂ ਅਤੇ ਵਸੀਲੇ ਇਹ ਹਨ ਜੋ ਕਿ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ

ਸੈਟਲਮੈਂਟ ਵਰਕਰਜ਼ ਇਨ ਸਕੂਲਜ਼ (ਸਵਿੱਸ)
ਸਵਿੱਸ, ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਵਿਚਲੇ ਨਵੇਂ ਇਮੀਗਰਾਂਟ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਕ ਆਊਟਰੀਚ ਪ੍ਰੋਗਰਾਮ ਹੈ ਜੋ ਕਿ ਕੈਨੇਡੀਅਨ ਸਭਿਆਚਾਰ ਪ੍ਰਤੀ ਸਮਝ ਨੂੰ ਉਤਸ਼ਾਹ ਦਿੰਦਾ ਹੈ।

http://www.vsb.bc.ca/settlement-workers-schools-swis

ਮਾਈ ਟਵੀਨ ਐਂਡ ਮੀ, ਨੋਬੌਡੀ’ਜ਼ ਪਰਫੈਕਟ, ਅਤੇ ਪੇਰੈਂਟ-ਚਾਇਲਡ ਮਦਰ ਗੂਸ ਪ੍ਰੋਗਰਾਮ
ਬੱਚੇ ਪਾਲਣਾ ਔਖਾ ਹੋ ਸਕਦਾ ਹੈ। ਇਹ ਕੋਰਸ ਮੁਫਤ ਹਨ, ਬੱਚਿਆਂ ਦੀ ਮੁਫਤ ਸੰਭਾਲ ਉਪਲਬਧ ਹੈ ਅਤੇ ਸਭ ਤੋਂ ਬਿਹਤਰ, ਕੋਈ ਵੀ ਇਹ ਪਰਖ ਨਹੀਂ ਕਰੇਗਾ ਜਾਂ ਇਹ ਨਹੀਂ ਸੋਚੇਗਾ ਕਿ ਤੁਸੀਂ ਮਾੜੇ ਮਾਪੇ ਹੋ।

http://www.bccf.ca/families/programs

ਇਮੀਗਰੇਸ਼ਨ ਸਰਵਿਸਿਜ਼ ਸੁਸਾਇਟੀ (ਆਈ ਐੱਸ ਐੱਸ) ਆਫ ਬੀ ਸੀ
ਆਈ ਐੱਸ ਐੱਸ ਆਫ  ਬੀ ਸੀ, ਲੋਅਰ ਮੇਨਲੈਂਡ ਦੀਆਂ ਇਮੀਗਰਾਂਟ ਅਤੇ ਰਫਿਊਜੀ ਕਮਿਉਨਟੀਆਂ ਵਿਚ ਵੱਖ ਵੱਖ ਸੇਵਾਵਾਂ ਦਿੰਦੀ ਹੈ, ਅਤੇ ਹਰ ਸਾਲ 23,000 ਨਾਲੋਂ ਜ਼ਿਆਦਾ ਗਾਹਕਾਂ ਨਾਲ ਕੰਮ ਕਰਦੀ ਹੈ। ਆਈ ਐੱਸ ਐੱਸ ਆਫ  ਬੀ ਸੀ ਇਮੀਗਰਾਂਟਾਂ ਦੇ ਕੈਨੇਡਾ ਵਿਚ ਪਹੁੰਚਣ ਵਾਲੇ ਦਿਨ ਤੋਂ ਲੈ ਕੇ ਉਨ੍ਹਾਂ ਦੇ ਵਸੇਬੇ, ਪੜ੍ਹਾਈ, ਅਤੇ ਏਕੀਕਰਨ ਵਿਚ ਇਕ ਮਹੱਤਵਪੂਰਨ ਰੋਲ ਨਿਭਾਉਂਦੀ ਹੈ।

http://www.issbc.org/immigrants